Course / Study after 10th (Part-6)

The power sector is the most important in today's age as life is impossible without electricity. Large scale industries are run by electricity in the country and abroad. Technical education also plays an important role in the field of electricity. To complete a three-year Electrical Engineering Diploma Course, a student must pass Mathematics, English, and Science in the 10th class.

Career :-

After completing these diploma course, the student can get a job as a Junior Engineer in Government or Private sector and the demand for holders of electrical engineering diploma is also high abroad. There are many job opportunities for students completing Electrical Engineering Diploma and there are Electrical Design Engineer, Transform Design Engineer, Field Application Engineer, Technical Trainer, Verification Engineer, CAD Engineer etc. in different field. In addition, many manufacturing and industries use electricity and electrical machinery. Such industries require electrical Engineers for power transmission, Power consumption, power auditing, machine maintenance etc.











Translate in Punjabi

  ਦਸਵੀਂ ਤੋਂ ਬਾਅਦ ਕੋਰਸ/ਪੜ੍ਹਾਈ (ਪਾਰਟ-6)

ਅੱਜ ਦੇ ਯੁੱਗ ਵਿੱਚ ਬਿਜਲੀ ਦਾ ਖੇਤਰ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਬਿਜਲੀ ਤੋਂ ਬਿਨ੍ਹਾਂ ਜੀਵਨ ਅਸੰਭਵ ਹੈ। ਦੇਸ਼ ਅਤੇ ਵਿਦੇਸ਼ਾ ਵਿੱਚ ਬਿਜਲੀ ਰਾਹੀਂ ਹੀ ਵੱਡੇ-ਵੱਡੇ ਉਦਯੋਗ ਚੱਲਦੇ ਹਨ।ਬਿਜਲੀ ਦੇ ਖੇਤਰ ਵਿੱਚ ਵੀ ਤਕਨੀਕੀ ਸਿੱਖਿਆ ਅਹਿਮ ਰੋਲ ਅਦਾ ਕਰਦੀ ਹੈੇ। ਤਿੰਨ ਸਾਲ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਪਲੋਮਾ ਕੋਰਸ ਕਰਨ ਲਈ ਵਿਦਿਆਰਥੀ ਨੂੰ ਦਸਵੀਂ ਵਿੱਚੋਂ ਗਣਿਤ, ਅੰਗਰੇਜ਼ੀ ਅਤੇ ਸਾਇੰਸ ਵਿਸ਼ੇ ਵਿੱਚ ਪਾਸ ਹੋਣਾ ਲਾਜ਼ਮੀ ਹੈ।

ਕੈਰੀਅਰ-

ਇਹ ਡਿਪਲੋਮਾਂ ਕੋਰਸ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਸਰਕਾਰੀ ਜਾਂ ਪ੍ਰਾਈਵੇਟ ਖੇਤਰ ਵਿੱਚ ਜੇ.ਈ ਦੀ ਨੋਕਰੀ ਮਿਲ ਸਕਦੀ ਹੈ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਪਲੋਮਾਂ ਧਾਰਕਾ ਦੀ ਮੰਗ ਵਿਦੇਸ਼ਾਂ ਵਿੱਚ ਵੀ ਬਹੁਤ ਹੈ। ਇਲੈਕਟ੍ਰੀਕਲ ਇੰਜੀਨੀਅਰ ਡਿਪਲੋਮਾਂ ਪੂਰਾ ਕਰਨ ਵਾਲੇ ਵਿਦਿਆਰਥੀਆ ਲਈ ਨੋਕਰੀ ਦੇ ਬਹੁਤ ਸਾਰੇ ਮੋਕੇ ਮਿਲਦੇ ਹਨ ਅਤੇ ਵੱਖ-ਵੱਖ ਖੇਤਰਾ ਵਿੱਚ ਇਲੈਕਟ੍ਰੀਕਲ ਡਿਜ਼ਾਈਨ ਇੰਜੀਨੀਅਰ, ਟਰਾਂਸਫਾਰਮ ਡਿਜ਼ਾਈਨ ਇੰਜੀਨੀਅਰ, ਫੀਲਡ ਐਪਲੀਕੇਸ਼ਨ ਇੰਜੀਨੀਅਰ, ਟੈਕਨੀਕਲ ਟ੍ਰੇਨਰ, ਵੈਰੀਫਿਕੇਸ਼ਨ ਇੰਜੀਨੀਅਰ, ਸੀਏਡੀ ਇੰਜੀਨੀਅਰ ਆਦਿ ਵਿੱਚ ਕੈਰੀਅਰ ਬਣਾ ਸਕਦੇ ਹਨ।ਇਸ ਤੋਂ ਇਲਾਵਾ ਬਹੁਤ ਸਾਰੇ ਨਿਰਮਾਣ ਅਤੇ ਉਦਯੋਗ ਬਿਜਲੀ ਅਤੇ ਬਿਜਲੀ ਦੀਆਂ ਮਸ਼ੀਨਾ ਦੀ ਵਰਤੋਂ ਕਰਦੇ ਹਨ ਇਸ ਤਰ੍ਹਾਂ ਦੇ ਉਦਯੋਗਾਂ ਵਿੱਚ ਪਾਵਰ ਟਰਾਂਸਮਿਸ਼ਨ, ਬਿਜਲੀ ਦੀ ਵਰਤੋਂ, ਪਾਵਰ ਅਡਿਟਿੰਗ, ਮਸ਼ੀਨ ਦੀ ਸੰਭਾਲ ਆਦਿ ਲਈ ਇਲੈਕਟ੍ਰੀਕਲ ਇੰਜੀਨੀਅਰਾਂ ਦੀ ਜਰੂਰਤ ਹੁੰਦੀ ਹੈ।